19 ਦਿਨਾਂ ਦੇ ਬੱਚੇ ਨੂੰ ਫਰਸ਼ 'ਤੇ ਉਛਾਲ-ਉਛਾਲ ਕੇ ਸੁੱਟਦੀ ਰਹੀ ਮਾਂ, ਹਰ ਦਿਲ ਨੂੰ ਰੋਣ 'ਤੇ ਮਜ਼ਬੂਰ ਕਰ ਗਈ ਵੀਡੀਓ

ਟੈਨੇਸੀ— ਦਰਦ ਤੇ ਰੋਣ ਦੀਆਂ ਆਵਾਜ਼ਾਂ ਨਾਲ ਭਰੀ ਇਹ ਵੀਡੀਓ ਹਰ ਦਿਲ ਨੂੰ ਰੋਣ 'ਤੇ ਮਜ਼ਬੂਰ ਕਰ ਗਈ ਤੇ ਹਰ ਇਕ ਦਾ ਇਸ ਵੀਡੀਓ ਨੂੰ ਦੇਖ ਕੇ ਤ੍ਰਾਹ ਨਿਕਲ ਗਿਆ। ਵੀਡੀਓ ਅਮਰੀਕਾ ਦੀ ਇਕ ਮਾਂ ਦੀ ਹੈ, ਜੋ ਮਾਨਸਿਕ ਤੌਰ 'ਤੇ ਠੀਕ ਨਹੀਂ ਹੈ। 13 ਮਿੰਟਾਂ ਦੀ ਇਸ ਵੀਡੀਓ ਵਿਚ ਮਾਂ ਆਪਣੇ 19 ਦਿਨਾਂ ਦੇ ਬੱਚੇ ਨੂੰ ਚੁੱਕ-ਚੁੱਕ ਕੇ ਫਰਸ਼ 'ਤੇ ਸੁੱਟਦੀ ਹੈ। ਔਰਤ ਆਪਣੀ ਗੋਦ ਵਿਚ ਆਪਣੀ ਵੱਡੀ ਬੇਟੀ ਨੂੰ ਲੈ ਕੇ ਬੈਠੀ ਹੈ ਅਤੇ ਬਾਈਬਲ ਦੇ ਵਚਨਾਂ ਨੂੰ ਲਗਾਤਾਰ ਬੋਲ ਰਹੀ ਹੈ। 19 ਦਿਨਾਂ ਦੇ ਮਾਸੂਮ ਬੱਚੇ ਦੇ ਰੋਣ ਦੀਆਂ ਆਵਾਜ਼ਾਂ ਰੂਹ ਕੰਬਾ ਰਹੀਆਂ ਹਨ ਪਰ ਮਾਂ 'ਤੇ ਇਸ ਦਾ ਕੋਈ ਅਸਰ ਨਹੀਂ ਹੁੰਦਾ। ਦੂਜੇ ਪਾਸੇ ਮਾਂ ਦੀ ਗੋਦ 'ਚ ਬੈਠੀ ਵੱਡੀ ਬੇਟੀ ਛੋਟੇ ਬੱਚੇ ਦੀ ਹਾਲਤ ਦੇਖ ਕੇ ਉੱਚੀ-ਉੱਚੀ ਰੋ ਰਹੀ ਹੈ ਤੇ ਪਿਤਾ ਚੁੱਪ-ਆਰਾਮ ਨਾਲ ਇਸ ਸਾਰੀ ਘਟਨਾ ਦੀ ਵੀਡੀਓ ਬਣਾ ਰਿਹਾ ਹੈ।
ਬੱਚੇ ਦੇ ਪਿਤਾ ਦਾ ਕਹਿਣਾ ਹੈ ਕਿ ਉਸ ਨੇ ਇਹ ਵੀਡੀਓ ਸਬੂਤ ਦੇ ਤੌਰ 'ਤੇ ਰਿਕਾਰਡ ਕੀਤੀ ਹੈ, ਤਾਂ ਜੋ ਉਸ ਦੇ ਮਾਸੂਮ ਬੱਚੇ ਨੂੰ ਇਸ ਔਰਤ ਦੇ ਚੁੰਗਲ ਤੋਂ ਬਚਾਇਆ ਜਾ ਸਕੇ। ਇਸ ਵੀਡੀਓ ਦੌਰਾਨ ਪਤੀ-ਪਤਨੀ ਦੀ ਬਹਿਸ ਵੀ ਹੁੰਦੀ ਹੈ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਪੁਲਸ ਨੇ ਔਰਤ ਨੂੰ ਹਿਰਾਸਤ ਵਿਚ ਲੈ ਕੇ ਮੈਡੀਕਲ ਜਾਂਚ ਲਈ ਭੇਜ ਦਿੱਤਾ ਅਤੇ ਪੀੜਤ ਬੱਚੇ ਨੂੰ ਉਸ ਦੀ ਦਾਦੀ ਨੂੰ ਸੌਂਪ ਦਿੱਤਾ ਗਿਆ ਹੈ।

Punjab news, Punjabi news, BBC PUNJABI,

ਦਾਜ ਦੇ ਮਾਮਲਿਆਂ 'ਚ ਦੋ NRI ਸਮੇਤ 3 ਖਿਲਾਫ ਮਾਮਲਾ ਦਰਜ

ਕਪੂਰਥਲਾ- ਥਾਣਾ ਐੱਨ. ਆਰ. ਆਈ. ਦੀ ਪੁਲਸ ਨੇ ਆਪਣੀਆਂ ਪਤਨੀਆਂ ਨੂੰ ਘੱਟ ਦਾਜ ਲਿਆਉਣ ਦੇ ਬਹਾਨੇ ਮਾਨਸਿਕ ਤੌਰ 'ਤੇ ਤੰਗ-ਪ੍ਰੇਸ਼ਾਨ ਕਰਨ ਦੇ ਦੋ ਵੱਖ-ਵੱਖ ਮਾਮਲਿਆਂ ਵਿਚ ਅਮਰੀਕਾ ਤੇ ਆਸਟਰੀਆ ਵਾਸੀ ਦੋ ਐੱਨ. ਆਰ. ਆਈ. ਸਮੇਤ ਤਿੰਨ ਮੁਲਜ਼ਮਾਂ ਖਿਲਾਫ ਮਾਮਲੇ ਦਰਜ ਕਰ ਲਿਆ ਹੈ । ਫਿਲਹਾਲ ਮਾਮਲੇ ਵਿਚ ਨਾਮਜ਼ਦ ਦੋਵੇਂ ਮੁਲਜ਼ਮ ਵਿਦੇਸ਼ਾਂ ਵਿਚ ਦੱਸੇ ਜਾਂਦੇ ਹਨ ।
ਜਾਣਕਾਰੀ ਮੁਤਾਬਕ ਨੀਲਮ ਕੁਮਾਰੀ ਵਾਸੀ ਮਹੱਲਾ ਧਰਮਕੋਟ ਫਗਵਾੜਾ ਨੇ ਆਈ. ਜੀ. ਐੱਨ. ਆਰ. ਆਈ. ਗੁਰਪ੍ਰੀਤ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਉਸ ਦਾ ਵਿਆਹ ਗੁਰਮੁਖ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਪਿੰਡ ਮਚਰਾਏ ਜ਼ਿਲਾ ਗੁਰਦਾਸਪੁਰ ਜੋ ਕਿ ਅਮਰੀਕਾ ਵਿਚ ਰਹਿੰਦਾ ਹੈ, ਨਾਲ 1 ਦਸਬੰਰ 2013 ਨੂੰ ਹੋਇਆ ਸੀ, ਜਿਸ ਵਿਚ ਉਸ ਦੇ ਪਰਿਵਾਰ ਨੇ ਲੱਖਾਂ ਰੁਪਏ ਦਾਜ ਦੇ ਤੌਰ 'ਤੇ ਖਰਚ ਕੀਤੇ ਸਨ ।
ਵਿਆਹ ਤੋਂ ਬਾਅਦ ਉਸ ਦਾ ਪਤੀ ਆਪਣੇ ਘਰ ਤਿੰਨ ਮਹੀਨੇ ਤੱਕ ਰਿਹਾ, ਜਿਸ ਦੌਰਾਨ ਉਸ ਨੂੰ ਪਤੀ ਦੀਆਂ ਫੋਨ ਕਾਲਾਂ 'ਤੇ ਸ਼ੱਕ ਹੋਣਾ ਸ਼ੁਰੂ ਹੋ ਗਿਆ ਜਿਸ ਕਾਰਨ ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿਣ ਲੱਗੀ । ਇਸ ਤੋਂ ਬਾਅਦ ਪਤੀ ਆਪਣੇ ਘਰ ਨੂੰ ਤਾਲਾ ਲਗਾ ਕੇ ਆਪ ਅਮਰੀਕਾ ਵਾਪਸ ਚਲਾ ਗਿਆ, ਜਿੱਥੋਂ ਉਸ ਨੇ ਨਾ ਤਾਂ ਉਸ ਨੂੰ ਘਰ ਦੀ ਚਾਬੀ ਹੀ ਦਿੱਤੀ ਨਾ ਹੀ ਕਦੇ ਖਰਚ ਭੇਜਿਆ ।
ਥਾਣਾ ਐੱਨ. ਆਰ. ਆਈ. ਦੀ ਪੁਲਸ ਨੇ ਮੁਲਜ਼ਮ ਗੁਰਮੁਖ ਸਿੰਘ ਖਿਲਾਫ ਲੱਗੇ ਸਾਰੇ ਇਲਜ਼ਾਮ ਜਾਂਚ ਦੌਰਾਨ ਠੀਕ ਪਾਏ, ਜਿਸ ਨੂੰ ਲੈ ਕੇ ਥਾਣਾ ਐੱਨ. ਆਰ. ਆਈ. ਕਪੂਰਥਲਾ ਦੀ ਪੁਲਸ ਨੇ ਮੁਲਜ਼ਮ ਗੁਰਮੁਖ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਹੈ ।  ਉਥੇ ਹੀ ਦੂਜੇ ਪਾਸੇ ਮਾਡਲ ਟਾਊਨ ਕਪੂਰਥਲਾ ਵਾਸੀ ਰਿਚਾ ਆਰੀਆ ਨੇ ਐੱਨ. ਆਰ. ਆਈ. ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਉਸ ਦਾ ਵਿਆਹ ਜਲੰਧਰ ਦੇ ਮੁਹੱਲਾ ਹਰਨਾਮਦਾਸ ਪੁਰਾ ਵਾਸੀ ਗੋਪਾਲ ਮਹਿਰਾ ਪੁੱਤਰ ਸਵ. ਜਗਦੀਸ਼ ਲਾਲ ਨਾਲ ਹੋਇਆ ਸੀ । 12 ਦਸੰਬਰ 2013 ਨੂੰ ਹੋਏ ਵਿਆਹ ਤੋਂ ਬਾਅਦ ਮੂਲ ਰੂਪ ਤੋਂ ਆਸਟਰੀਆ ਵਿਚ ਰਹਿੰਦਾ ਗੋਪਾਲ ਮਹਿਰਾ 27 ਦਸੰਬਰ 2013 ਨੂੰ ਵਾਪਸ ਆਸਟਰੀਆ ਚਲਾ ਗਿਆ ਸੀ, ਜਿਸ ਦੌਰਾਨ ਉਹ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਵਾਪਸ ਜਲੰਧਰ ਆਇਆ ਤੇ ਆਪਣੀ ਮਾਂ ਦੇ ਬਹਿਕਾਵੇ 'ਚ ਵਾਪਸ ਆਸਟਰੀਆ ਚਲਾ ਗਿਆ ।  ਉਸ ਦੀ ਸੱਸ ਪਦਮ ਰਾਣੀ ਨੇ ਉਸ ਨੂੰ ਘੱਟ ਦਾਜ ਲਈ ਤੰਗੀ-ਪ੍ਰੇਸ਼ਾਨੀ ਦਿੰਦੇ ਹੋਏ 30 ਲੱਖ ਰੁਪਏ ਲਿਆਉਣ ਦੀ ਮੰਗ ਕੀਤੀ । ਥਾਣਾ ਐੱਨ. ਆਰ. ਆਈ. ਕਪੂਰਥਲਾ ਦੀ ਪੁਲਸ ਨੇ ਰਿਚਾ ਆਰੀਆ ਵਲੋਂ ਲਗਾਏ ਗਏ ਸਾਰੇ ਦੋਸ਼ ਜਾਂਚ ਦੌਰਾਨ ਸਹੀ ਪਾਉਣ 'ਤੇ ਗੋਪਾਲ ਮਹਿਰਾ ਤੇ ਉਸ ਦੀ ਮਾਂ ਪਦਮ ਰਾਣੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ ।



Punjab news, Punjabi news, BBC PUNJABI,

ਦੂਰ ਦੇ ਰਿਸ਼ਤੇਦਾਰ ਨੇ ਕੀਤਾ ਨਾਬਾਲਿਗਾ ਨਾਲ ਜਬਰ-ਜ਼ਨਾਹ

ਜਲੰਧਰ- ਨੇੜਲੇ ਪਿੰਡ ਨੰਦਨਪੁਰ 'ਚ ਦੂਰ ਦੇ ਰਿਸ਼ਤੇਦਾਰ ਵਲੋਂ ਘਰ ਆ ਕੇ ਨਾਬਾਲਿਗ ਲੜਕੀ ਨਾਲ ਜਬਰ-ਜ਼ਨਾਹ ਦੀ ਸੂਚਨਾ ਹੈ। ਪੀੜਤ ਪਰਿਵਾਰ ਦੀ ਸ਼ਿਕਾਇਤ 'ਤੇ ਥਾਣਾ ਮਕਸੂਦਾਂ 'ਚ ਦੋਸ਼ੀ ਕੁਲਦੀਪ ਸਿੰਘ ਉਰਫ ਬਿੱਟੂ ਵਾਸੀ ਕੋਹਾਲਾਂ, ਲਾਂਬੜਾ ਖਿਲਾਫ ਜਬਰ-ਜ਼ਨਾਹ ਦਾ ਕੇਸ ਦਰਜ ਕੀਤਾ ਗਿਆ ਹੈ।
 ਜਾਣਕਾਰੀ ਮੁਤਾਬਕ ਨੰਦਨਪੁਰ ਨਿਵਾਸੀ ਝਿਲਮਿਲ ਸਿੰਘ ਆਪਣੇ ਪਰਿਵਾਰ ਨਾਲ ਰਹਿੰਦਾ ਹੈ ਅਤੇ ਮਿਹਨਤ ਮਜ਼ਦੂਰੀ ਕਰਕੇ ਆਪਣਾ ਪਰਿਵਾਰ ਚਲਾਉਂਦਾ ਹੈ। ਅੱਜ ਦੁਪਹਿਰ ਦੇ ਸਮੇਂ ਝਿਲਮਿਲ ਸਿੰਘ ਕੰਮ 'ਤੇ ਸੀ ਤੇ ਉਸਦੀ ਪਤਨੀ ਪਰਮਜੀਤ ਕੌਰ ਵੀ ਘਰ ਨਹੀਂ ਸੀ। ਉਨ੍ਹਾਂ ਦੀ ਨਾਬਾਲਿਗ ਬੇਟੀ ਰੇਖਾ (ਕਾਲਪਨਿਕ ਨਾਂ) ਘਰ 'ਚ ਇਕੱਲੀ ਸੀ। ਇਸ ਵਿਚਾਲੇ ਉਸਦੇ ਘਰ ਆਏ ਦੂਰ ਦੇ ਰਿਸ਼ਤੇਦਾਰ ਕੁਲਦੀਪ ਉਰਫ ਬਿੱਟੂ ਨੇ ਉਸ ਨਾਲ ਜਬਰ-ਜ਼ਨਾਹ ਕੀਤਾ ਤੇ ਭੱਜ ਗਿਆ। ਪਰਿਵਾਰ ਮੈਂਬਰਾਂ ਦੇ ਆਉਣ 'ਤੇ ਬੱਚੀ ਨੇ ਘਟਨਾ ਦੀ ਜਾਣਕਾਰੀ ਦਿੱਤੀ। ਸੂਚਨਾ ਮਿਲਦੇ ਹੀ ਥਾਣਾ ਮਕਸੂਦਾਂ ਦੇ ਐੱਸ. ਐੱਚ. ਓ. ਬਿਕਰਮ ਸਿੰਘ ਮੌਕੇ 'ਤੇ ਪਹੁੰਚ ਗਏ। ਨਾਬਾਲਿਗਾ ਦਾ ਹਸਪਤਾਲ ਮੈਡੀਕਲ ਕਰਵਾਇਆ ਗਿਆ। ਐੱਸ. ਐੱਚ. ਓ. ਬਿਕਰਮ ਸਿੰਘ ਨੇ ਦੱਸਿਆ ਕਿ ਬੱਚੀ ਦੀ ਮਾਂ ਦੇ ਬਿਆਨਾਂ 'ਤੇ ਕੁਲਦੀਪ ਉਰਫ ਬਿੱਟੂ ਵਾਸੀ ਪਿੰਡ ਕੋਹਾਲਾਂ, ਲਾਂਬੜਾ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਪੁਲਸ ਦੇ ਮੁਤਾਬਕ ਬਿੱਟੂ ਸਬਜ਼ੀ ਵਿਕਰੇਤਾ ਹੈ ਤੇ ਇਸ ਪਰਿਵਾਰ ਨਾਲ ਦੂਰ ਦੀ ਰਿਸ਼ਤੇਦਾਰੀ ਹੈ। ਪਤਾ ਲੱਗਾ ਹੈ ਕਿ ਕੁਲਦੀਪ ਪਹਿਲਾਂ ਵੀ ਝਿਲਮਿਲ ਸਿੰਘ ਦੇ ਘਰ ਆਉਂਦਾ-ਜਾਂਦਾ ਰਹਿੰਦਾ ਸੀ। ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ।

Punjab news, Punjabi news, BBC PUNJABI,

ਬਾਦਲ 2 ਕਰੋੜ ਦਾ ਇਨਾਮ ਦੇ ਕੇ ਸਸਤੀ ਪ੍ਰਸਿੱਧੀ ਹਾਸਲ ਕਰਨਾ ਚਾਹੁੰਦੇ

ਜਲੰਧਰ  - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਵਿਵਾਦਾਂ 'ਚ ਘਿਰੇ ਸੰਗਠਨ 'ਸਿੱਖ ਫਾਰ ਜਸਟਿਸ' ਵਲੋਂ ਅਮਰੀਕਾ ਦੇ ਅਟਾਰਨੀ ਜਨਰਲ ਕੋਲ ਉਨ੍ਹਾਂ ਖਿਲਾਫ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਵਾਲੇ ਪੁਲਸ ਅਧਿਕਾਰੀਆਂ ਨੂੰ ਸਰਪ੍ਰਸਤੀ ਦੇਣ ਦੇ ਮੁੱਦੇ 'ਤੇ ਕੀਤੀ ਗਈ ਸ਼ਿਕਾਇਤ 'ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਇਸ ਦਾ ਮਕਸਦ ਸਸਤੀ ਪ੍ਰਸਿੱਧ ਹਾਸਲ ਕਰਨਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਚੰਗਾ ਹੋਵੇਗਾ ਜੇਕਰ ਉਕਤ ਸੰਗਠਨ ਵਲੋਂ ਉਨ੍ਹਾਂ ਪੁਲਸ ਅਧਿਕਾਰੀਆਂ ਦੇ ਨਾਂ ਜਾਰੀ ਕੀਤੇ ਜਾਂਦੇ ਜਿਨ੍ਹਾਂ ਦਾ ਮੈਂ ਆਪਣੇ ਮੁੱਖ ਮੰਤਰੀ ਹੁੰਦੇ ਹੋਏ ਬਚਾਅ ਕੀਤਾ ਸੀ। ਉਨ੍ਹਾਂ ਕਿਹਾ ਕਿ ਸਮੁੱਚੀ ਪੰਜਾਬ ਪੁਲਸ ਨੇ ਅੱਤਵਾਦ ਖਿਲਾਫ ਲੜਾਈ ਲੜੀ ਹੈ। ਕੀ ਮੈਂ ਸਮੁੱਚੀ ਪੁਲਸ ਫੋਰਸ ਨੂੰ ਡਿਸਮਿਸ ਕਰ ਦਿੰਦਾ? ਉਨ੍ਹਾਂ ਕਿਹਾ ਕਿ ਕੀ ਅਮਰੀਕੀ ਸਰਕਾਰ ਆਪਣੇ ਦੇਸ਼ 'ਚ ਅੱਤਵਾਦੀਆਂ ਨੂੰ ਖਤਮ ਕਰਨ 'ਚ ਨਹੀਂ ਲੱਗੀ ਹੋਈ?
ਸਾਬਕਾ ਮੁੱਖ ਮੰਤਰੀ  ਨੇ ਕਿਹਾ ਕਿ ਉਨ੍ਹਾਂ ਖਿਲਾਫ ਸ਼ਿਕਾਇਤ ਕਰਨ ਪਿੱਛੇ ਕੁਝ ਮਤਲਬੀ ਅਨਸਰ ਅਤੇ ਪੰਜਾਬ ਦੇ ਕੁਝ ਰਾਜਨੀਤਕ ਦਲ ਹਨ ਜੋ ਇਹ ਨਹੀਂ ਚਾਹੁੰਦੇ ਕਿ ਉਹ (ਕੈਪਟਨ) ਅਮਰੀਕਾ ਦੇ ਦੌਰੇ 'ਤੇ ਜਾ ਕੇ ਪ੍ਰਵਾਸੀ ਭਾਰਤੀਆਂ ਨੂੰ ਮਿਲਣ। ਉਨ੍ਹਾਂ ਕਿਹਾ ਕਿ ਉਹ ਅਜਿਹੇ ਸੰਗਠਨਾਂ ਦੀਆਂ ਧਮਕੀਆਂ ਤੋਂ ਘਬਰਾਉਣ ਵਾਲੇ ਨਹੀਂ ਹਨ ਅਤੇ ਉਨ੍ਹਾਂ ਦਾ ਅਮਰੀਕੀ ਦੌਰਾ ਪਹਿਲਾਂ ਦੀ ਤਰ੍ਹਾਂ ਤੈਅ ਰਹੇਗਾ। ਕੈਪਟਨ ਨੇ ਕਿਹਾ ਕਿ ਪੰਜਾਬ ਕਾਲੇ ਦੌਰ 'ਚੋਂ ਅੱਗੇ ਨਿਕਲ ਚੁੱਕਾ ਹੈ ਅਤੇ ਲੋਕ ਸ਼ਾਂਤੀ ਨਾਲ ਰਹਿ ਰਹੇ ਹਨ ਪਰ ਵਿਦੇਸ਼ਾਂ 'ਚ ਬੈਠੇ ਕੁਝ ਸ਼ਰਾਰਤੀ ਅਨਸਰ ਪੰਜਾਬ ਦਾ ਮਾਹੌਲ ਵਿਗਾੜਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ 'ਤੇ ਉਕਤ ਸੰਗਠਨਾਂ ਦੇ ਭੜਕਾਊ ਭਾਸ਼ਣਾਂ ਅਤੇ ਨਾਅਰਿਆਂ ਦਾ ਅਸਰ ਨਹੀਂ ਹੋਣ ਵਾਲਾ।
ਕੈਪਟਨ ਨੇ ਇਕ ਹੋਰ ਬਿਆਨ 'ਚ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪਰਮਵੀਰ ਚੱਕਰ ਜੇਤੂ ਨੂੰ 2 ਕਰੋੜ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ ਪਰ ਬਾਦਲ ਨੂੰ ਪਰਮਵੀਰ ਚੱਕਰ ਦਾ ਅਰਥ ਹੀ ਪਤਾ ਨਹੀਂ । ਇਹ ਐਵਾਰਡ ਸਿਰਫ ਜੰਗ 'ਚ ਸੂਰਬੀਰਤਾ ਵਿਖਾਉਣ ਵਾਲੇ ਨੂੰ ਦਿੱਤਾ ਜਾਂਦਾ ਹੈ ਪਰ ਭਾਰਤ ਦੀ ਪਿਛਲੇ 16 ਸਾਲਾਂ 'ਚ ਕਿਸੇ ਨਾਲ ਜੰਗ ਨਹੀਂ ਹੋਈ। ਬਾਦਲ ਨੂੰ ਪਤਾ ਹੈ ਕਿ ਭਵਿੱਖ 'ਚ ਵੀ ਜੰਗ ਤਾਂ ਹੋਣੀ ਨਹੀਂ ਹੈ, ਇਸ ਲਈ ਐਵਾਰਡ ਦੀ ਰਕਮ ਵਧਾ ਕੇ ਉਹ ਸਸਤੀ ਪ੍ਰਸਿੱਧੀ ਹਾਸਲ ਕਰਨਾ ਚਾਹੁੰਦੇ ਹਨ।

Punjab news, Punjabi news, BBC PUNJABI,

ਸੱਪਾਂ ਦੇ ਜੋੜੇ ਨੇ ਸਕੇ ਭੈਣ-ਭਰਾ ਨੂੰ ਦਿਖਾਇਆ ਮੌਤ ਦਾ ਰਾਹ

 ਜ਼ੀਰਾ- ਪਿੰਡ ਮਰੁੜ ਦੇ ਇਕ ਕਿਸਾਨ ਪਰਿਵਾਰ ਨਾਲ ਬੜੀ ਦਰਦਨਾਕ ਘਟਨਾ ਵਾਪਰੀ ਜਦ ਉਨ੍ਹਾਂ ਦੇ 2 ਬੱਚੇ ਸਕੇ ਭੈਣ-ਭਰਾ ਨੂੰ ਸੱਪਾਂ ਦੇ ਜੋੜੇ ਨੇ ਡੰਗ ਲਿਆ ਜਿਨ੍ਹਾਂ ਦੀ ਮੌਤ ਹੋ ਗਈ।
ਇਸ ਘਟਨਾ ਕਾਰਨ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ ਹੈ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪਿੰਡ ਦੇ ਸਾਬਕਾ ਸਰਪੰਚ ਸੁਖਦੀਪ ਸਿੰਘ, ਦਲਵਿੰਦਰ ਸਿੰਘ ਗੋਸਾ ਮਰੂੜ, ਕੰਵਲਜੀਤ ਸਿੰਘ ਪ੍ਰਿੰਸੀਪਲ, ਲਖਵੀਰ ਸਿੰਘ ਮੈਂਬਰ ਪੰਚਾਇਤ ਨੇ ਦੱਸਿਆ ਕਿ ਗੁਰਨਾਮ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਪਿੰਡ ਮਰੂੜ ਜ਼ੀਰਾ ਜੋ ਕਿ ਖੇਤੀਬਾੜੀ ਦਾ ਕੰਮ ਕਰਦਾ ਹੈ, ਦੇਰ ਸ਼ਾਮ ਉਨ੍ਹਾਂ ਦੀ ਲੜਕੀ ਰੁਪਿੰਦਰ ਕੌਰ 14 ਸਾਲ ਅਤੇ ਲੜਕਾ ਗੁਰਵੀਰ ਸਿੰਘ 12 ਸਾਲ ਆਪਣੇ ਪਿਤਾ ਗੁਰਨਾਮ ਸਿੰਘ ਜੋ ਕਿ ਖੇਤਾਂ 'ਚ ਪਾਣੀ ਲਗਾ ਰਿਹਾ ਸੀ, ਉਸ ਦੀ ਰੋਟੀ ਲੈ ਕੇ ਜਾ ਰਹੇ ਸਨ ਕਿ ਖੇਤਾਂ 'ਚ ਉਨ੍ਹਾਂ ਨੂੰ ਸੱਪਾਂ ਦੇ ਜੋੜੇ ਨੇ ਡੰਗ ਲਿਆ ਜਿਸ ਕਾਰਨ ਉਨ੍ਹਾਂ ਦੀ ਹਾਲਤ ਗੰਭੀਰ ਹੋ ਗਈ ਅਤੇ ਇਲਾਜ ਲਈ ਉਨ੍ਹਾਂ ਨੂੰ ਦਇਆ ਨੰਦ ਮੈਡੀਕਲ ਕਾਲਜ ਲੁਧਿਆਣਾ ਦਾਖਲ ਕਰਵਾਇਆ ਜਿਥੇ ਦੇਰ ਰਾਤ ਦੋਵੇਂ ਭੈਣ-ਭਰਾ ਰੁਪਿੰਦਰ ਕੌਰ ਅਤੇ ਗੁਰਵੀਰ ਸਿੰਘ ਦੀ ਮੌਤ ਹੋ ਗਈ। ਇਸ ਘਟਨਾ 'ਚ ਇਕੱਠੇ ਹੋਏ ਪਿੰਡ ਦੇ ਲੋਕਾਂ ਵੱਲੋਂ ਸੱਪਾਂ ਨੂੰ ਮੌਕੇ 'ਤੇ ਕਾਬੂ ਕਰਕੇ ਮਾਰ ਦਿੱਤਾ ਗਿਆ। ਅੱਜ ਦੋਵੇਂ ਭੈਣ-ਭਰਾ ਦਾ ਪਿੰਡ ਮਰੂੜ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

Punjab news, Punjabi news, BBC PUNJABI,

ਬਰਾਂਡੇ 'ਚ ਸੁੱਤੀ ਵਿਆਹੁਤਾ ਨਾਲ ਜ਼ਬਰਦਸਤੀ ਸਾਰੀ ਰਾਤ ਸਮੂਹਿਕ ਜਬਰ-ਜ਼ਨਾਹ

ਬਟਾਲਾ/ਹਰਚੋਵਾਲ, - ਵਿਆਹੁਤਾ ਨਾਲ ਸਮੂਹਿਕ ਤੌਰ 'ਤੇ ਜਬਰ-ਜ਼ਨਾਹ ਕਰਨ ਵਾਲੇ 3 ਜਣਿਆਂ ਵਿਰੁੱਧ ਪੁਲਸ ਚੌਕੀ ਹਰਚੋਵਾਲ ਵਲੋਂ ਕੇਸ ਦਰਜ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਪੁਲਸ ਚੌਕੀ ਹਰਚੋਵਾਲ ਦੇ ਇੰਚਾਰਜ ਜੋਗਿੰਦਰ ਸਿੰਘ ਤੇ ਸਬ ਇੰਸਪੈਕਟਰ ਪ੍ਰਕਾਸ਼ ਕੌਰ ਨੇ ਦੱਸਿਆ ਕਿ ਪਿੰਡ ਭਾਮ ਵਾਸੀ ਇਕ ਵਿਆਹੁਤਾ ਨੇ ਪੁਲਸ ਨੂੰ ਦਰਜ ਕਰਵਾਏ ਬਿਆਨ ਵਿਚ ਲਿਖਵਾਇਆ ਹੈ ਕਿ ਉੁਹ ਬੀਤੀ 20 ਜੁਲਾਈ ਦੀ ਰਾਤ ਨੂੰ ਘਰ ਦੇ ਬਾਹਰ ਬਰਾਂਡੇ ਵਿਚ ਆਪਣੇ ਛੋਟੇ ਬੱਚਿਆਂ ਸਮੇਤ ਸੁੱਤੀ ਪਈ ਸੀ, ਜਦਕਿ ਉਸਦਾ ਪਤੀ ਯਾਤਰਾ 'ਤੇ ਗਿਆ ਹੋਇਆ ਸੀ। 20/21 ਦੀ ਦਰਮਿਆਨੀ ਰਾਤ ਨੂੰ ਹੀ ਉਸ ਦੇ ਘਰ 3 ਵਿਅਕਤੀ ਬਲਵਿੰਦਰ ਸਿੰਘ ਪੁੱਤਰ ਸਤਨਾਮ ਸਿੰਘ, ਸਮਸ਼ੇਰ ਸਿੰਘ ਸ਼ੇਰਾ ਪੁੱਤਰ ਮੁਲਖਾ ਸਿੰਘ ਵਾਸੀਆਨ ਪਿੰਡ ਭਾਮ, ਨਿਸ਼ਾਨ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਬਾਬਾ ਬਕਾਲਾ ਦਾਖਲ ਹੋ ਆਏ ਤੇ ਉਸ ਨੂੰ ਜ਼ਬਰਦਸਤੀ ਚੁੱਕ ਕੇ ਪਿੰਡ ਦੇ ਬਾਹਰਵਾਰ ਕਿਸੇ ਹਵੇਲੀ ਵਿਚ ਲੈ ਗਏ, ਜਿਥੇ ਉਕਤ ਤਿੰਨਾਂ ਜਣਿਆਂ ਨੇ ਸਾਰੀ ਰਾਤ ਉਸ ਨਾਲ ਸਮੂਹਿਕ ਤੌਰ 'ਤੇ ਵਾਰੀ-ਵਾਰੀ ਜਬਰ-ਜ਼ਨਾਹ ਕੀਤਾ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਨਾਲ-ਨਾਲ ਮੋਬਾਈਲ ਵੀ ਚੋਰੀ ਕਰਕੇ ਲੈ ਗਏ। ਪੀੜਤਾ ਮੁਤਾਬਕ ਇਸ ਬਾਰੇ ਉਸ ਨੇ ਆਪਣੇ ਪਤੀ ਨੂੰ ਬੀਤੇ ਕੱਲ ਉਸ ਵੇਲੇ ਦੱਸਿਆ ਕਿ ਜਦੋਂ ਉਹ ਯਾਤਰਾ ਤੋਂ ਵਾਪਸ ਘਰ ਪਰਤਿਆ।
ਚੌਕੀ ਇੰਚਾਰਜ ਨੇ ਦੱਸਿਆ ਕਿ ਪੁਲਸ ਨੇ ਪੀੜਤ ਵਿਆਹੁਤਾ ਦੇ ਬਿਆਨਾਂ ਦੇ ਆਧਾਰ 'ਤੇ ਜਬਰ-ਜ਼ਨਾਹ ਕਰਨ ਵਾਲੇ ਉਕਤ ਤਿੰਨਾਂ ਵਿਅਕਤੀਆਂ ਵਿਰੁੱਧ ਥਾਣਾ ਸ੍ਰੀ ਹਰਗੋਬਿੰਦਪੁਰ ਵਿਖੇ ਮੁਕੱਦਮਾ ਨੰ. 53 ਦਰਜ ਕਰ ਦਿੱਤਾ ਹੈ ਅਤੇ ਕਥਿਤ ਦੋਸ਼ੀਆਂ ਦੀ ਤਲਾਸ਼ ਕਰਨੀ ਜੰਗੀ ਪੱਧਰ 'ਤੇ ਆਰੰਭ ਕਰ ਦਿੱਤੀ ਹੈ।

Punjab news, Punjabi news, BBC PUNJABI,

ਸਹੁਰਿਆਂ ਵਿਆਹੁਤਾ ਨੂੰ ਦਿੱਤਾ ਜ਼ਹਿਰ; ਮੌਤ

ਗੜ੍ਹਦੀਵਾਲਾ-ਨਜ਼ਦੀਕੀ ਪਿੰਡ ਕੇਸੋਪੁਰ ਵਿਖੇ ਇਕ ਵਿਆਹੁਤਾ ਨੂੰ ਉਸ ਦੇ ਸਹੁਰਾ ਪਰਿਵਾਰ ਦੇ ਮੈਂਬਰਾਂ ਵਲੋਂ ਕੋਈ ਜ਼ਹਿਰੀਲੀ ਚੀਜ਼ ਪਿਲਾ ਕੇ ਮਾਰ ਦੇਣ ਦਾ ਸਮਾਚਾਰ ਹੈ। ਇਸ ਸੰਬੰਧੀ ਮ੍ਰਿਤਕਾ ਦੀ ਭੈਣ ਪਰਮਜੀਤ ਕੌਰ ਪਤਨੀ ਜਸਵੰਤ ਸਿੰਘ ਵਾਸੀ ਪਿੰਡ ਪੰਨਵਾਂ ਨੇ ਗੜ੍ਹਦੀਵਾਲਾ ਪੁਲਸ ਨੂੰ ਦਿੱਤੇ ਆਪਣੇ ਬਿਆਨਾਂ ਵਿਚ ਦੱਸਿਆ ਕਿ ਉਹ 6 ਭੈਣਾਂ ਹਨ ਤੇ ਉਨ੍ਹਾਂ ਦਾ ਕੋਈ ਭਰਾ ਨਹੀਂ ਹੈ। ਉਸ ਦੀ ਇਕ ਛੋਟੀ ਭੈਣ ਹਰਵੀਰ ਕੌਰ ਦਾ ਵਿਆਹ ਲਗਭਗ 10 ਸਾਲ ਪਹਿਲਾਂ ਕਮਲਦੀਪ ਸਿੰਘ ਪੁੱਤਰ ਮਹਿੰਗਾ ਸਿੰਘ ਵਾਸੀ ਕੇਸੋਪੁਰ ਥਾਣਾ ਗੜ੍ਹਦੀਵਾਲਾ ਨਾਲ ਹੋਇਆ ਸੀ ਤੇ ਉਨ੍ਹਾਂ ਦੇ 2 ਬੱਚੇ ਹਨ।
ਭੈਣ ਦਾ ਘਰ ਵਾਲਾ ਵਿਦੇਸ਼ ਜਾਣ ਦਾ ਚਾਹਵਾਨ ਸੀ ਤੇ ਉਹ ਸਾਡਾ ਭਰਾ ਨਾ ਹੋਣ ਕਾਰਨ ਸਾਡੀ ਜਾਇਦਾਦ 'ਤੇ ਲਾਲਚ ਦੀ ਨੀਅਤ ਨਾਲ ਨਜ਼ਰ ਰੱਖਦਾ ਸੀ ਤੇ ਅਕਸਰ ਹੀ ਸਾਡੀ ਭੈਣ ਹਰਵੀਰ ਕੌਰ ਨੂੰ ਮਾਰਦਾ-ਕੁੱਟਦਾ ਤੇ ਜ਼ਲੀਲ ਕਰਦਾ ਰਹਿੰਦਾ ਸੀ। ਕਮਲਦੀਪ ਵਲੋਂ ਕਾਰ ਦੀ ਮੰਗ ਕਰਨ 'ਤੇ ਉਨ੍ਹਾਂ ਆਪਣੀ ਜ਼ਮੀਨ ਵੇਚ ਕੇ ਲਗਭਗ 4-5 ਸਾਲ ਪਹਿਲਾਂ ਉਸ ਨੂੰ ਇਕ ਵੈਗਨਾਰ ਕਾਰ ਵੀ ਦਿੱਤੀ ਸੀ। ਸਮੇਂ-ਸਮੇਂ 'ਤੇ ਉਸ ਵਲੋਂ ਮੰਗ ਕਰਨ 'ਤੇ ਕੱਪੜੇ, ਗਹਿਣੇ ਤੇ ਹੋਰ ਸਾਮਾਨ ਉਸ ਨੂੰ ਦਿੱਤਾ ਜਾਂਦਾ ਸੀ, ਪਰ ਫਿਰ ਵੀ ਉਹ ਹਰਵੀਰ ਕੌਰ ਨੂੰ ਹੋਰ ਦਾਜ ਲਿਆਉਣ ਲਈ ਮਾਰਦਾ-ਕੁੱਟਦਾ ਰਿਹਾ। ਇਸ ਦੇ ਇਲਾਵਾ ਹਰਵੀਰ ਕੌਰ ਦੀ ਸੱਸ ਮਹਿੰਦਰ ਕੌਰ, ਨਨਾਣ ਮਨਜਿੰਦਰ ਪਾਲ ਕੌਰ, ਚਾਚੇ ਦਾ ਲੜਕਾ ਅਮਨ ਵਾਸੀ ਕੇਸੋਪੁਰ ਤੇ ਇਨ੍ਹਾਂ ਦਾ ਇਕ ਹੋਰ ਰਿਸ਼ਤੇਦਾਰ ਟੋਨੀ ਵਾਸੀ ਠੱਕਰ ਰੱਲ ਕੇ ਮਾਰਦੇ-ਕੁੱਟਦੇ ਰਹਿੰਦੇ ਸਨ ਤੇ ਦਾਜ ਦੀ ਮੰਗ ਕਰਦੇ ਸਨ।
ਬੀਤੀ ਸ਼ਾਮ ਉਕਤ ਲੋਕਾਂ ਵਲੋਂ ਹਰਵੀਰ ਕੌਰ ਨੂੰ ਕੋਈ ਜ਼ਹਿਰੀਲੀ ਦਵਾਈ ਪਿਲਾ ਦਿੱਤੀ ਗਈ, ਜਿਸ ਦੀ ਦਸੂਹਾ ਦੇ ਇਕ ਹਸਪਤਾਲ ਵਿਚ ਮੌਤ ਹੋ ਗਈ। ਗੜ੍ਹਦੀਵਾਲਾ ਪੁਲਸ ਵਲੋਂ ਇਸ ਸੰਬੰਧੀ ਮੁਕੱਦਮਾ ਨੰਬਰ-54 ਧਾਰਾ 302, 149 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

Punjab news, Punjabi news, BBC PUNJABI,